ਤਿਮਰ ਅਗਿਆਨ ਤੋਂ ਉਜਿਆਰਾ

Timar Agiaan to Ujiaaraa
Bhai Sahib Bhai Randheer Singh Jee

Chapter2: ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਦਾ ਕਾਰਨ?

NextPrev

ਇਹ ਭਰਮ ਅੰਧੇਰਾ, ਇਹ ਤਿਮਰ ਅਗਿਆਨ ਸਾਰੇ ਪਰ ਛਾਇਆ ਦੇਖ ਕੇ, ਕੇਵਲ ਇਸ ਤਿਮਰ ਅਗਿਆਨ ਰੂਪੀ ਭਰਮ ਅੰਧੇਰੇ ਨੂੰ ਦੂਰ ਕਰਨ ਹਿਤ ਹੀ 'ਜਗਤ ਗੁਰੂ ਨਾਨਕ ਦੇਵ ਜੀ ਨੇ ਤਿਮਰ ਅਗਿਆਨ ਦੇ ਹੜ੍ਹ ਵਿਚ ਹੜ੍ਹੇ ਜਾਂਦੇ ਸੰਸਾਰ ਨੂੰ ਉਬਾਰਨ ਲਈ ਕਲੀ ਕਾਲ ਵਿਖੇ ਆਣ ਕੇ ਅਵਤਾਰ ਧਾਰਿਆ ਅਤੇ ਧੁੰਦ ਗੁਬਾਰ ਵਿਚ ਧੁੰਧਲਾਏ ਸੰਸਾਰ ਦੇ ਧੁੰਦ ਰੋਗ, ਭਰਮ ਅੰਧ ਰੋਗ, ਤਿਮਰ ਅਗਿਆਨ ਰੋਗ ਨੂੰ ਦੂਰ ਕਰਨ ਲਈ ਅਜਿਹਾ ਅਧਿਭੁਤ ਅਮਜਨ ਅਮਰ ਕਲਾ ਦੁਆਰਾ ਵਰਸਾ ਕੇ ਧੁੰਦ ਰੰਗ ਦੇ ਆਤੁਰ ਅੰਧ-ਅਗਿਆਨੀ ਸੰਸਾਰੀਆਂ ਪ੍ਰਤੀ ਨਿਛਾਵਰ ਕੀਤਾ ਕਿ ਜਿਸ ਔਖਧ ਸੰਪੰਨ ਅਮਰ ਕਲਾ ਨੇ ਸੁਗਮ ਹੀ ਭਰਮ ਦੇ ਛਉੜ ਕਟ ਦਿਤੇ । ਏਸ ਅਮਰ ਕਲਾ ਨੇ ਸੁਗਮ ਹੀ ਭਰਮ ਦੇ ਛਉੜ ਕਟ ਦਿਤੇ। ਏਸ ਅਮਰ ਕਲਾ ਪ੍ਰਕਾਸ਼ਕ ਅਤੇ ਤਿਮਰ ਅਗਿਆਨ ਬਿਨਾਸ਼ਕ ਨਿਰੰਜਨ-ਅਮਜਨੀ ਔਖਧੀ (ਦਾਰੂ) ਨੂੰ ਰਿਦੇ ਰੂਪੀ ਨੇਤਰਾਂ ਅਮਦਰ ਸਿੰਚ ਕੇ, ਰੋਗੀ ਸੰਸਾਰ ਦਾ ਅਗਿਆਨ ਰੋਗ਼ ਚੱਕ ਦਿਤਾ ।  ਆਹਾ! ਕਿਹੀ ਅਸਚਰਜ ਔਖਧੀ ਹੈ! ਕਿਹਾ ਅਦੁੱਤੀ ਅਜੰਨ ਹੈ! ਜਿਸ ਨੂੰ ਗੁਰੂ  ਸਰੂਪ ਅਮਮ੍ਰਿਤ ਬਾਣੀ, ਸਤਿਗੁਰੂ ਨਾਨਕ ਦੇਵ ਰੂਪੀ ਗੁਰੂ ਸਰੂਪ ਸੋਮੇ 'ਚੋੰ ਨਿਕਲੀ ਹੋਈ ਬਾਣੀ ਇਸ ਬਿਧ ਵਰਨਣੇ ਕਰਦੀ ਹੈ । ਯਥਾ:-

"ਸੰਸਾਰ ਰੋਗ਼ੀ ਨਾਮੁ ਦਾਰੂ"

ਤਥਾ

      "ਗਿਆਨ ਬਿੰਜਨ ਨਾਮ ਅੰਜਨ ॥"

ਬਸ ਇਹ ਅਲੌਕਿਕ ਅੰਜਨ, ਇਹ ਅਧਿਭੁਤ ਔਖਧੀ (ਦਾਰੂ) ਨਾਮ ਹੈ । ਜਿਸ ਅਮਰ ਪਦਾਰਥ ਦੇ ਭੁੰਚਿਆਂ ਅਤੇ ਰੋਗੀ ਦੇ ਰਿਦੇ ਰੂਪੀ ਰਿਦੇ-ਆਕਾਰ ਅਮਦਰ ਸਿੰਚਤ ਹੋਇਆਂ ਅਗਿਆਨ-ਅੰਧੇਰੇ ਦਾ ਬਿਨਾਸ ਅਤੇ ਕੋਟ ਸੂਰਜਾਂ ਦੇ ਉਜਿਆਰੇ ਸਮ ਦਿੱਬ-ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ । ਯਥਾ ਗੁਰਵਾਕ-

 

"ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥"

(੨॥੩॥੪॥) {ਜੈਤਸਰੀ ਮ: ੫, ਪੰਨਾ ੭੦੦}
 

ਇਹ ਪ੍ਰੀਖਿਆ ਹੈ ਭਰਮ-ਅੰਧੇਰਾ ਬਿਨਸਨ ਦੀ, ਇਹ ਸੱਚੀ ਪਛਾਣ ਹੈ ਤਿਮਰ ਅਗਿਆਨ ਦੇ ਬਿਨਾਸ ਦੀ ।


This site and organization has allegiance to Sri Akal Takht Sahib.