Daily Hukamnama

Hukamnama from Sri Darbar Sahib, Sri Amritsar
May 02, 2024
ਅੰਗ: 688
ਧਨਾਸਰੀ​ਮਹਲਾ​੧​॥
ਜੀਵਾ​ਤੇਰੈ​ਨਾਇ​ਮਨਿ​ਆਨੰਦੁ​ਹੈ​ਜੀਉ​॥ ਸਾਚੋ​ਸਾਚਾ​ਨਾਉ​ਗੁਣ​ਗੋਵਿੰਦੁ​ਹੈ​ਜੀਉ​॥ ਗੁਰ​ਗਿਆਨੁ​ਅਪਾਰਾ​ਸਿਰਜਣਹਾਰਾ​ਜਿਨਿ​ਸਿਰਜੀ​ਤਿਨਿ​ਗੋਈ​॥ ਪਰਵਾਣਾ​ਆਇਆ​ਹੁਕਮਿ​ਪਠਾਇਆ​ਫੇਰਿ​ਨ​ਸਕੈ​ਕੋਈ​॥ ਆਪੇ​ਕਰਿ​ਵੇਖੈ​ਸਿਰਿ​ਸਿਰਿ​ਲੇਖੈ​ਆਪੇ​ਸੁਰਤਿ​ਬੁਝਾਈ​॥ ਨਾਨਕ​ਸਾਹਿਬੁ​ਅਗਮ​ਅਗੋਚਰੁ​ਜੀਵਾ​ਸਚੀ​ਨਾਈ​॥੧॥ ਤੁਮ​ਸਰਿ​ਅਵਰੁ​ਨ​ਕੋਇ​ਆਇਆ​ਜਾਇਸੀ​ਜੀਉ​॥ ਹੁਕਮੀ​ਹੋਇ​ਨਿਬੇੜੁ​ਭਰਮੁ​ਚੁਕਾਇਸੀ​ਜੀਉ​॥ ਗੁਰੁ​ਭਰਮੁ​ਚੁਕਾਏ​ਅਕਥੁ​ਕਹਾਏ​ਸਚ​ਮਹਿ​ਸਾਚੁ​ਸਮਾਣਾ​॥ ਆਪਿ​ਉਪਾਏ​ਆਪਿ​ਸਮਾਏ​ਹੁਕਮੀ​ਹੁਕਮੁ​ਪਛਾਣਾ​॥ ਸਚੀ​ਵਡਿਆਈ​ਗੁਰ​ਤੇ​ਪਾਈ​ਤੂ​ਮਨਿ​ਅੰਤਿ​ਸਖਾਈ​॥ ਨਾਨਕ​ਸਾਹਿਬੁ​ਅਵਰੁ​ਨ​ਦੂਜਾ​ਨਾਮਿ​ਤੇਰੈ​ਵਡਿਆਈ​॥੨॥ ਤੂ​ਸਚਾ​ਸਿਰਜਣਹਾਰੁ​ਅਲਖ​ਸਿਰੰਦਿਆ​ਜੀਉ​॥ ਏਕੁ​ਸਾਹਿਬੁ​ਦੁਇ​ਰਾਹ​ਵਾਦ​ਵਧੰਦਿਆ​ਜੀਉ​॥ ਦੁਇ​ਰਾਹ​ਚਲਾਏ​ਹੁਕਮਿ​ਸਬਾਏ​ਜਨਮਿ​ਮੁਆ​ਸੰਸਾਰਾ​॥ ਨਾਮ​ਬਿਨਾ​ਨਾਹੀ​ਕੋ​ਬੇਲੀ​ਬਿਖੁ​ਲਾਦੀ​ਸਿਰਿ​ਭਾਰਾ​॥ ਹੁਕਮੀ​ਆਇਆ​ਹੁਕਮੁ​ਨ​ਬੂਝੈ​ਹੁਕਮਿ​ਸਵਾਰਣਹਾਰਾ​॥ ਨਾਨਕ​ਸਾਹਿਬੁ​ਸਬਦਿ​ਸਿਞਾਪੈ​ਸਾਚਾ​ਸਿਰਜਣਹਾਰਾ​॥੩॥ ਭਗਤ​ਸੋਹਹਿ​ਦਰਵਾਰਿ​ਸਬਦਿ​ਸੁਹਾਇਆ​ਜੀਉ​॥ ਬੋਲਹਿ​ਅੰਮ੍ਰਿਤ​ਬਾਣਿ​ਰਸਨ​ਰਸਾਇਆ​ਜੀਉ​॥ ਰਸਨ​ਰਸਾਏ​ਨਾਮਿ​ਤਿਸਾਏ​ਗੁਰ​ਕੈ​ਸਬਦਿ​ਵਿਕਾਣੇ​॥ ਪਾਰਸਿ​ਪਰਸਿਐ​ਪਾਰਸੁ​ਹੋਏ​ਜਾ​ਤੇਰੈ​ਮਨਿ​ਭਾਣੇ​॥ ਅਮਰਾ​ਪਦੁ​ਪਾਇਆ​ਆਪੁ​ਗਵਾਇਆ​ਵਿਰਲਾ​ਗਿਆਨ​ਵੀਚਾਰੀ​॥ ਨਾਨਕ​ਭਗਤ​ਸੋਹਨਿ​ਦਰਿ​ਸਾਚੈ​ਸਾਚੇ​ਕੇ​ਵਾਪਾਰੀ​॥੪॥ ਭੂਖ​ਪਿਆਸੋ​ਆਥਿ​ਕਿਉ​ਦਰਿ​ਜਾਇਸਾ​ਜੀਉ​॥ ਸਤਿਗੁਰ​ਪੂਛਉ​ਜਾਇ​ਨਾਮੁ​ਧਿਆਇਸਾ​ਜੀਉ​॥ ਸਚੁ​ਨਾਮੁ​ਧਿਆਈ​ਸਾਚੁ​ਚਵਾਈ​ਗੁਰਮੁਖਿ​ਸਾਚੁ​ਪਛਾਣਾ​॥ ਦੀਨਾ​ਨਾਥੁ​ਦਇਆਲੁ​ਨਿਰੰਜਨੁ​ਅਨਦਿਨੁ​ਨਾਮੁ​ਵਖਾਣਾ​॥ ਕਰਣੀ​ਕਾਰ​ਧੁਰਹੁ​ਫੁਰਮਾਈ​ਆਪਿ​ਮੁਆ​ਮਨੁ​ਮਾਰੀ​॥ ਨਾਨਕ​ਨਾਮੁ​ਮਹਾ​ਰਸੁ​ਮੀਠਾ​ਤ੍ਰਿਸਨਾ​ਨਾਮਿ​ਨਿਵਾਰੀ​॥੫॥੨॥

This site and organization has allegiance to Sri Akal Takht Sahib.